ਪ੍ਰੋ. ਹਰਬੰਸ ਸਿੰਘ ਸਿੱਖ ਵਿਸ਼ਵਕੋਸ਼ ਵਿਭਾਗ (Prof. Harbans Singh Encyclopaedia Of Sikhism)
http://ENCOFSIKH.punjabiuniversity.ac.in
ਵਿਭਾਗ ਦੀ ਸਥਾਪਨਾ (1998)
ਪੰਜਾਬੀ ਯੂਨੀਵਰਸਿਟੀ ਨੇ ਜਦੋਂ ਅੰਡਰਗ੍ਰੈਜੂਏਟ ਅਤੇ ਪੋਸਟਗ੍ਰੈਜੂਏਟ ਪੱਧਰ ਤੇ ਧਰਮ ਅਧਿਐਨ ਦੇ ਵਿਸ਼ੇ ਨੂੰ ਅਕਾਦਮਿਕ ਤੌਰ ਤੇ ਸ਼ੁਰੂ ਕੀਤਾ ਤਾਂ ਸਿੱਖ ਧਰਮ ਨੂੰ ਇਸ ਯੋਜਨਾ ਵਿਚ ਨਿਰਸੰਦੇਹ ਇਕ ਵਿਸ਼ੇਸ਼ ਸਥਾਨ ਪ੍ਰਾਪਤ ਹੋਇਆ। ਇਸ ਦਿਸ਼ਾ ਵੱਲ ਜਦੋਂ ਡੂੰਘੀ ਖੋਜ ਕੀਤੀ ਗਈ ਤਾਂ ਇਹ ਮਹਿਸੂਸ ਕੀਤਾ ਗਿਆ ਕਿ ਸਿੱਖ ਧਰਮ ਵਿਚ ਉੱਚ ਕੋਟੀ ਦੀਆਂ ਅਕਾਦਮਿਕ ਹਵਾਲਾ ਪੁਸਤਕਾਂ ਦੀ ਘਾਟ ਹੈ। ਉਸ ਸਮੇਂ ਪੰਜਾਬੀ ਵਿਕਾਸ ਪ੍ਰੋਗਰਾਮ ਦੇ ਹਿੱਸੇ ਵਜੋਂ ਇਹ ਫ਼ੈਸਲਾ ਲਿਆ ਗਿਆ ਕਿ ਪੰਜਾਬੀ ਵਿਚ ਇਕ ਵਿਸ਼ਵਕੋਸ਼ ਤਿਆਰ ਕੀਤਾ ਜਾਵੇ। ਪ੍ਰੋਫ਼ੈਸਰ ਹਰਬੰਸ ਸਿੰਘ, ਜਿਨ੍ਹਾਂ ਨੂੰ ਮੁੱਖ ਸੰਪਾਦਕ ਵਜੋਂ ਇਹ ਪ੍ਰੋਜੈਕਟ ਸੌਂਪਿਆ ਗਿਆ ਸੀ, ਨੇ ਇਹ ਤਜ਼ਵੀਜ਼ ਦਿੱਤੀ ਕਿ ਵਿਸ਼ਵਕੋਸ਼ ਪਹਿਲਾਂ ਅੰਗਰੇਜ਼ੀ ਵਿਚ ਹੋਣਾ ਚਾਹੀਦਾ ਹੈ ਕਿਉਂ ਜੋ ਇਹ ਭਾਰਤ ਅਤੇ ਵਿਦੇਸ਼ਾਂ ਦੇ ਪਾਠਕਾਂ ਲਈ ਬਹੁਤ ਲਾਹੇਵੰਦ ਹੋਵੇਗਾ। ਪ੍ਰੋਫ਼ੈਸਰ ਸਾਹਿਬ ਦੀ ਇਸ ਤਜ਼ਵੀਜ਼ ਨੂੰ ਯੂਨੀਵਰਸਿਟੀ ਪ੍ਰਬੰਧਕਾਂ ਦੁਆਰਾ ਪ੍ਰਵਾਨ ਕਰ ਲਿਆ ਗਿਆ। ਇਹ ਕੰਮ ਉਦੋਂ ਹੀ ਬੜੀ ਸੰਜੀਦਗੀ ਨਾਲ ਸ਼ੁਰੂ ਹੋ ਗਿਆ। ਇਸ ਵਿਸ਼ਾਲ ਕੰਮ ਨੂੰ ਪੂਰਾ ਕਰਨ ਲਈ ਦੋ ਦਹਾਕਿਆਂ ਤੋਂ ਵੀ ਵੱਧ ਦਾ ਸਮਾਂ ਲੱਗਾ। ਇਹ ਵਿਸ਼ਵਕੋਸ਼ ਪ੍ਰੋਫ਼ੈਸਰ ਹਰਬੰਸ ਸਿੰਘ ਅਤੇ ਉਹਨਾਂ ਦੁਆਰਾ ਪ੍ਰੇਰਿਤ ਸਹਿਯੋਗੀਆਂ ਦੀ ਅਣਥੱਕ ਮਿਹਨਤ ਅਤੇ ਨਿਰੰਤਰ ਉੱਦਮ ਦਾ ਨਤੀਜਾ ਹੈ। ਇਸ ਅੰਗਰੇਜ਼ੀ ਵਿਸ਼ਵਕੋਸ਼ ਦੀਆਂ ਸਾਰੀਆਂ ਜਿਲਦਾਂ ਦਾ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ, ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਹੱਥੀਂ 05 ਮਾਰਚ, 1999 ਨੂੰ ਦਿੱਲੀ ਵਿਖੇ ਇਕ ਵਿਸ਼ੇਸ਼ ਮੌਕੇ ਵਿਮੋਚਨ ਕੀਤਾ ਗਿਆ।
ਪੰਜਾਬੀ ਯੂਨੀਵਰਸਿਟੀ ਸਿੰਡੀਕੇਟ ਦੀ ਮਿਤੀ 2661998 ਨੂੰ ਹੋਈ ਇਕੱਤਰਤਾ ਵਿਚ ਇਹ ਫ਼ੈਸਲਾ ਲਿਆ ਗਿਆ ਕਿ ਇਸ ਵਿਸ਼ਵਕੋਸ਼ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਹੋਇਆਂ ਇਸਨੂੰ ਇਕ ਵੱਖਰੇ ਸੁਤੰਤਰ ਵਿਭਾਗ ਵਿਚ ਤਬਦੀਲ ਕਰ ਦਿੱਤਾ ਜਾਵੇ ਤਾਂ ਜੋ ਇਸ ਵਿਸ਼ਵਕੋਸ਼ ਨੂੰ ਪੰਜਾਬੀ ਵਿਚ ਵੀ ਤਿਆਰ ਕੀਤਾ ਜਾ ਸਕੇ ਅਤੇ ਇਸਦੀ ਸੁਧਾਈ ਅਤੇ ਨਵੀਨੀਕਰਣ ਦਾ ਕੰਮ ਲਗਾਤਾਰ ਚੱਲਦਾ ਰਹੇ। ਵਿਭਾਗ ਦਾ ਨਾਂ ਪ੍ਰੋਫ਼ੈਸਰ ਹਰਬੰਸ ਸਿੰਘ ਦੇ ਨਾਂ ਤੇ 'ਪ੍ਰੋਫ਼ੈਸਰ ਹਰਬੰਸ ਸਿੰਘ ਸਿੱਖ ਵਿਸ਼ਵਕੋਸ਼ ਵਿਭਾਗ' ਰੱਖ ਕੇ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ।
ਮੇਜਰ ਪ੍ਰੋਜੈਕਟਸ ਜੋ ਪੂਰੇ ਕੀਤੇ ਗਏ
- ਸਿੱਖ ਵਿਸ਼ਵਕੋਸ਼ (ਅੰਗਰੇਜ਼ੀ ਵਿਚ) 4 ਜਿਲਦਾਂ
- ਵਿਸ਼ਵ ਭਰ ਦੇ ਵਿਦਿਆਰਥੀਆਂ ਅਤੇ ਵਿਦਵਾਨਾਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਵਿਭਾਗ ਨੇ ਇਸ ਵਿਸ਼ਵਕੋਸ਼ ਨੂੰ ਵੈਬਸਾਈਟ ਦੇ ਪਾਉਣ ਦਾ ਨਿਰਣਾ ਲਿਆ। ਜਦੋਂ ਕਿ ਇਸ ਵਿਸ਼ਵਕੋਸ਼ ਦੀ ਮੁਢਲੀ ਕਾਪੀ ਮੈਨੁੳਲ ਟਾਈਪਰਾਈਟਰ ਤੇ ਟਾਈਪ ਕੀਤੀ ਗਈ ਸੀ ਅਤੇ ਇਸ ਕੰਮ ਲਈ ਇਸਨੂੰ ਮੁੜ ਕੰਪਿਊਟਰ ਤੇ 2000 ਪੰਨੇ ਤਕ ਟਾਈਪ ਕਰਵਾ ਕੇ ਮੁੜ ਪਰੂਫ਼ ਰੀਡਿੰਗ ਕੀਤੀ ਗਈ। ਇਸਨੂੰ 24 ਸਤੰਬਰ 2007 ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੁਲਪਤੀ ਦੁਆਰਾ ਵਿਮੋਚਨ ਕਰ ਵੈਬਸਾਈਟ ਤੇ ਪਾ ਦਿੱਤਾ ਗਿਆ ਅਤੇ ਸੀ.ਡੀ. ਤਿਆਰ ਕੀਤੀ ਗਈ।
- ਵਿਭਾਗ ਵੱਲੋਂ ਇਸ ਵਿਸ਼ਵਕੋਸ਼ (ਅੰਗਰੇਜ਼ੀ) ਦਾ ਸੰਖਿਪਤ ਰੂਪ ਤਿਆਰ ਕਰ 2013 ਵਿਚ ਪ੍ਰਕਾਸ਼ਿਤ ਕੀਤਾ ਗਿਆ।
- ਵਰਤਮਾਨ ਸਮੇਂ ਵਿਭਾਗ ਪੰਜਾਬੀ ਪਾਠਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਵਿਸ਼ਵਕੋਸ਼ ਦਾ ਪੰਜਾਬੀ ਵਿਚ ਰੂਪਾਂਤਰਣ ਤਿਆਰ ਕਰਨ ਦਾ ਕੰਮ ਕਰ ਰਿਹਾ ਹੈ। ਇਸ ਸੰਬੰਧ ਵਿਚ ਸਿੱਖ ਵਿਸ਼ਵਕੋਸ਼ ਦੇ ਅੰਗਰੇਜ਼ੀ ਤੋਂ ਪੰਜਾਬੀ ਦੇ ਰੂਪਾਂਤਰਣ ਦੀ ਪਹਿਲੀ ਸੈਂਚੀ (ੳ ਤੋਂ ਸ਼) 2008 ਵਿਚ ਅਤੇ ਦੂਜੀ ਸੈਂਚੀ (ਹ ਤੋਂ ਛ) 2013 ਵਿਚ ਮੁੱਖ ਸੰਪਾਦਕ, ਡਾ. ਜੋਧ ਸਿੰਘ ਦੀ ਅਗਵਾਈ ਅਧੀਨ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।
ਹੱਥਲੇ ਮੈਜਰ ਪ੍ਰੋਜੈਕਟਸ
- ਸਿੱਖ ਵਿਸ਼ਵਕੋਸ਼ ਦੇ ਅੰਗਰੇਜ਼ੀ ਤੋਂ ਪੰਜਾਬੀ ਵਿਚ ਰੂਪਾਂਤਰਣ ਦੀ ਸੈਂਚੀ ਤੀਜੀ (ਜ ਤੋਂ ਪ) ਛਪਾਈ ਅਧੀਨ ਹੈ।
- ਸਿੱਖ ਵਿਸ਼ਵਕੋਸ਼ ਦੇ ਅੰਗਰੇਜ਼ੀ ਤੋਂ ਪੰਜਾਬੀ ਵਿਚ ਰੂਪਾਂਤਰਣ ਦੀ ਸੈਂਚੀ ਚੌਥੀ (ਫ਼ ਤੋਂ ਵ) ਦਾ ਕੰਮ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ।
- ਸਿੱਖ ਵਿਸ਼ਵਕੋਸ਼ ਦੀ ਸੁਧਾਈ ਅਤੇ ਨਵੀਨੀਕਰਣ ਦਾ ਕੰਮ ਵੀ ਵਿਭਾਗ ਦੁਆਰਾ ਕੀਤਾ ਜਾਣਾ ਹੈ।
ਸੈਮੀਨਾਰ
1998 ਵਿਚ ਵਿਭਾਗ ਦੀ ਸਥਾਪਨਾ ਹੋਣ ਤੋਂ ਬਾਅਦ ਵਿਭਾਗ ਨੇ ਕਈ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਸੈਮੀਨਾਰਾਂ ਦਾ ਆਯੋਜਨ ਕੀਤਾ ਜਿਸ ਵਿਚ ਵਿਦੇਸ਼ਾਂ ਜਿਵੇਂ ਇੰਗਲੈਂਡ, ਕੈਨੇਡਾ, ਅਮਰੀਕਾ, ਬੰਗਲਾਦੇਸ਼, ਤੁਰਕੀ, ਯੂਗੋਸਲਾਵੀਆ, ਸ੍ਰੀਲੰਕਾ, ਆਸਟੇ੍ਰਲੀਆ ਅਤੇ ਜਰਮਨੀ ਆਦਿ ਤੋਂ ਵਿਦਵਾਨਾਂ ਨੇ ਹਿੱਸਾ ਲਿਆ।
- ਅੰਤਰਰਾਸ਼ਟਰੀ ਸੈਮੀਨਾਰ (1998-2014)= 10
- ਰਾਸ਼ਟਰੀ ਸੈਮੀਨਾਰ (1998-2017)= 06
ਪੇਸ਼ ਕੀਤੇ ਗਏ ਕੋਰਸ ਅਤੇ ਫੈਕਲਟੀ
ਮੈਮੋਰੀਅਲ ਲੈਕਚਰ
- ਸਰਦਾਰਨੀ ਕੈਲਾਸ਼ ਕੌਰ ਮੈਮੋਰੀਅਲ ਲੈਕਚਰ (1999-2017)= 16
- ਕਰਨਲ ਹਰਪ੍ਰਤਾਪ ਸਿੰਘ ਢਿੱਲੋਂ ਮੈਮੋਰੀਅਲ ਲੈਕਚਰ (2002-2017) = 14
Dr. PARAMVIR SINGH
0175-5136227
Information authenticated by
Dr. PARAMVIR SINGH
Webpage managed by
University Computer Centre
Departmental website liaison officer
--
Last Updated on:
28-10-2020